ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ
App Store, Apple Music, iCloud, FaceTime, Apple Books ਆਦਿ ਵਰਗੀਆਂ Apple ਸੇਵਾਵਾਂ ਨੂੰ ਐਕਸੈੱਸ ਕਰਨ ਲਈ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ।
ਤੁਸੀਂ ਆਪਣਾ Apple ਡਿਵਾਈਸ ਸੈੱਟ ਅੱਪ ਕਰਨ ’ਤੇ ਜਾਂ ਕਿਸੇ ਵੀ ਸਮੇਂ ਸਾਈਨ ਇਨ ਕਰ ਸਕਦੇ ਹੋ:
iPhone ਜਾਂ iPad ’ਤੇ: ਸੈਟਿੰਗਾਂ
’ਤੇ ਜਾਓ, ਫਿਰ “Apple ਖਾਤਾ” ‘ਤੇ ਟੈਪ ਕਰੋ।
Mac ’ਤੇ: Apple ਮੈਨਿਊ
> ਸਿਸਟਮ ਸੈਟਿੰਗਾਂ ਚੁਣੋ, ਫਿਰ ਸਾਈਡਬਾਰ ਵਿੱਚ “ਆਪਣੇ Apple ਖਾਤੇ ਨਾਲ ਸਾਈਨ ਇਨ ਕਰੋ” ’ਤੇ ਕਲਿੱਕ ਕਰੋ।
ਜੇਕਰ ਤੁਹਾਡਾ Apple ਖਾਤਾ ਨਹੀਂ ਹੈ, ਤਾਂ ਤੁਸੀਂ ਆਪਣਾ ਖਾਤਾ ਬਣਾ ਸਕਦੇ ਹੋ।
ਤੁਸੀਂ ਆਪਣਾ ਨਾਮ, ਤਸਵੀਰ, ਸੰਪਰਕ ਜਾਣਕਾਰੀ, ਪਾਸਵਰਡ, ਸੁਰੱਖਿਆ ਸੈਟਿੰਗਾਂ ਅਤੇ ਭੁਗਤਾਨ ਤੇ ਸ਼ਿਪਿੰਗ ਜਾਣਕਾਰੀ ਸਮੇਤ ਆਪਣੀ Apple ਖਾਤਾ ਜਾਣਕਾਰੀ ਨੂੰ ਦੇਖ ਅਤੇ ਬਦਲ ਸਕਦੇ ਹੋ।
ਤੁਹਾਡੀ ਜਾਣਕਾਰੀ ਅਤੇ ਕੰਟੈਂਟ ਤੁਹਾਡੇ ਉਹਨਾਂ ਸਾਰੇ ਡਿਵਾਈਸਾਂ ’ਤੇ ਉਪਲਬਧ ਹਨ ਜਿੱਥੇ ਤੁਸੀਂ ਸਮਾਨ Apple ਖਾਤੇ ਵਿੱਚ ਸਾਈਨ ਇਨ ਕੀਤਾ ਹੈ। Apple ਸਹਾਇਤਾ ਲੇਖ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ ਦੇਖੋ।